Karak in Punjabi Language | Types of Karak in Punjabi | ਪੰਜਾਬੀ ਵਿੱਚ ਕਾਰਕ ਦੀਆਂ ਕਿਸਮਾਂ

ਇਸ ਲੇਖ ਰਾਹੀਂ ਅਸੀਂ ਪੰਜਾਬੀ ਭਾਸ਼ਾ ਦੇ ਕਾਰਕ ਦੀ ਪਰਿਭਾਸ਼ਾ, ਪਛਾਣ, ਕਿਸਮਾਂ ਅਤੇ ਉਨ੍ਹਾਂ ਦੀਆਂ ਉਦਾਹਰਨਾਂ ਪ੍ਰਦਾਨ ਕਰ ਰਹੇ ਹਾਂ। ਜੇ ਪਾਠਕਾਂ ਦੀ ਕੋਈ ਟਿੱਪਣੀ ਜਾਂ ਕੋਈ ਪ੍ਰਸ਼ਨ ਹੋਵੇ ਤਾਂ ਸਾਨੂੰ ਜਰੂਰ ਲਿਖੋ।

__________________________

ਕਾਰਕ ਦੀ ਪਰਿਭਾਸ਼ਾ: ਕਾਰਕ ਵਾਕ ਦਾ ਉਹ ਸ਼ਬਦ ਹੁੰਦਾ ਹੈ ਜੋ ਨਾਂਵ ਜਾਂ ਪੜਨਾਂਵ ਦਾ ਹੋਰ ਸ਼ਬਦ ਜਿਵੇਂ ਕਿ ਕਿਰਿਆ ਨਾਲ ਸੰਬੰਧ ਦੱਸਦੇ ਹਨ, ਉਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ।

ਕਾਰਕ ਦੀ ਪਛਾਣ: ਕਾਰਕ ਦੀ ਪਛਾਣ ਵਾਕੇ ਵਿੱਚ ਵਰਤੇ ਗਏ ਸੰਬੰਧਕਾਂ ਰਾਹੀਂ ਹੁੰਦੀ ਹੈ ਜਿਵੇਂ ਕਿ ਨੇ, ਨੂੰ, ਤੋਂ, ਦਾ, ਵਾਸਤੇ, ਉੱਤੇ, ਆਦਿ

ਕਾਰਕ ਦੀਆਂ ਕਿਸਮਾਂ: ਪੰਜਾਬੀ ਭਾਸ਼ਾ ਵਿੱਚ ਹਿੰਦੀ ਭਾਸ਼ਾ ਦੇ ਸਮਾਨ ਹੀ ਅੱਠ ਕਾਰਕ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ:

ਕਾਰਕ ਦੀਆਂ ਕਿਸਮਾਂਕਾਰਕ ਦੇ ਚਿੰਨ੍ਹ
ਕਰਤਾ ਕਾਰਕਨੇ, ਕਿਸੇ ਵਿਅਕਤੀ ਦਾ ਨਾਂ
ਕਰਮ ਕਾਰਕਨੂੰ
ਕਰਨ ਕਾਰਕਰਾਹੀਂ, ਨਾਲ, ਦੁਆਰਾ
ਸੰਪਰਦਾਨ ਕਾਰਕਲਈ, ਵਾਸਤੇ
ਅਪਾਦਾਨ ਕਾਰਕਤੋਂ, ਕੋਲੋਂ
ਸੰਬੰਧ ਕਾਰਕਦਾ, ਦੇ, ਦੀ, ਮੇਰਾ, ਤੇਰਾ
ਅਧਿਕਰਨ ਕਾਰਕਪਰ, ਵਿੱਚ, ਉੱਤੇ, ਅੰਦਰ, ਬਾਹਰ
ਸੰਬੋਧਨ ਕਾਰਕਓਏ, ਨੀ
  1. ਕਰਤਾ ਕਾਰਕ

ਵਾਕ ਵਿੱਚ ਜੋ ਨਾਂਵ ਜਾਂ ਪੜਨਾਂਵ ਕੰਮ ਕਰ ਰਿਹਾ ਹੋਵੇ, ਉਸਨੂੰ ਕਰਤਾ ਕਾਰਕ ਕਹਿੰਦੇ ਹਨ, ਜਿਵੇਂ:

ਪਵਨ ਗੱਡੀ ਚਲਾਉਂਦਾ ਹੈ।

ਉਸ ਨੇ ਖਾਣਾ ਖਾ ਲਿਆ।

2. ਕਰਮ ਕਾਰਕ

ਜਦੋਂ ਕੰਮ ਦਾ ਪ੍ਰਭਾਵ ਕਰਤਾਂ ਦੀ ਬਜਾਇ ਕਿਸੇ ਹੋਰ ਨਾਂਵ ਜਾਂ ਪੜਨਾਂਵ ਤੇ ਪੈ ਰਿਹਾ ਹੋਵੇ ਤਾਂ ਉਹ ਪਦ ਕਰਮ ਕਾਰਕ ਕਹਾਉਂਦਾ ਹੈ, ਜਿਵੇਂ:

ਪਿਤਾ ਜੀ ਨੇ ਮੱਝ ਨੂੰ ਪਾਣੀ ਪਿਲਾਇਆ।

ਮੇਰੀ ਧੀ ਨੇ ਦੁੱਧ ਪੀਤਾ।

3. ਕਰਨ ਕਾਰਕ

ਜਿਸ ਨਾਂਵ ਜਾਂ ਪੜਨਾਂਵ ਦੇ ਨਾਲ ਕਿਰਿਆ ਨੂੰ ਕੀਤਾ ਜਾਵੇ, ਉਹ ਕਰਨ ਕਾਰਕ ਕਹਾਉਂਦਾ ਹੈ, ਜਿਵੇਂ:

ਮੈਂ ਸਾਇਕਲ ਉੱਤੇ ਪਾਠਸ਼ਾਲਾ ਜਾਂਦਾ ਸੀ।

ਉਸਦੇ ਮਿੱਤਰ ਨੇ ਆਪਣੇ ਭਾਈ ਰਾਹੀਂ ਸੁਨੇਹਾ ਭੇਜਿਆ।

4. ਸੰਪਰਦਾਨ ਕਾਰਕ

ਜਿਸ ਨਾਂਵ ਜਾਂ ਪੜਨਾਂਵ ਲਈ ਕਰਤਾ ਵਾਕ ਵਿੱਚ ਕੰਮ ਕਰਦਾ ਹੈ, ਉਸਨੂੰ ਸੰਪਰਦਾਨ ਕਾਰਕ ਕਹਿੰਦੇ ਹਨ, ਜਿਵੇਂ:

ਮਾਂ-ਬਾਪ ਬੱਚਿਆਂ ਲਈ ਕੜੀ ਮਿਹਨਤ ਕਰਦੇ ਹਨ।

ਉਸਨੇ ਮੇੇਰੇ ਵਾਸਤੇ ਬਹੁਤ ਉਪਰਾਲੇ ਕੀਤੇ।

5. ਅਪਾਦਾਨ ਕਾਰਕ

ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਅਰੰਭ ਜਾਂ ਵੱਖ ਹੋਣ ਦਾ ਪਤਾ ਲੱਗੇ ਉਸਨੂੰ ਅਪਾਦਾਨ ਕਾਰਕ ਕਹਿੰਦੇ ਹਨ, ਜਿਵੇਂ:

ਉਹ ਦਿੱਲੀ ਤੋਂ ਵਾਪਿਸ ਆਇਆ ਸੀ।

ਮੇਰੇ ਹਿੱਸੇ ਦੇ ਪੈਸੇ ਮਾਤਾ ਜੀ ਤੋਂ ਲੈ ਲੈਣਾ।

6. ਸੰਬੰਧ ਕਾਰਕ

ਜੋ ਪਦ ਕਿਸੇ ਨਾਂਵ ਜਾਂ ਪੜਨਾਂਵ ਕਿਸੇ ਹੋਰ ਨਾਂਵ ਜਾਂ ਪੜਨਾਂਵ ‘ਤੇ ਅਧਿਕਾਰ ਦੱਸਦੇ ਹਨ ਉਸਨੂੰ ਸੰਬੰਧ ਕਾਰਕ ਕਹਿੰਦੇ ਹਨ, ਜਿਵੇਂ:

ਉਹ ਮੇਰੇ ਮਿੱਤਰ ਦੀ ਕਾਰ ਹੈ।

ਉਸਦੀ ਪਤੰਗ ਦਾ ਰੰਗ ਲਾਲ ਹੈ।

7. ਅਧਿਕਰਨ ਕਾਰਕ

ਕੰਮ ਜਿਸ ਨਾਂਵ ਜਾਂ ਪੜਨਾਂਵ ਦੇ ਆਸਰੇ ਜਾਂ ਜਿਸ ਥਾਂ ਹੋਵੇ, ਉਸਨੂੰ ਅਧਿਕਰਨ ਕਾਰਕ ਕਹਿੰਦੇ ਹਨ, ਜਿਵੇਂ:

ਉਸਨੇ ਮੇਰੇ ਉੱਤੇ ਭਰੋਸਾ ਕੀਤਾ ਹੈ।

ਅਸੀਂ ਪ੍ਰਤਿਦਿਨ ਸਕੂਲ ਵਿੱਚ ਖੇਡਦੇ ਹਾਂ।

8. ਸੰਬੋਧਨ ਕਾਰਕ

ਜਿਸ ਪਦ ਨਾਲ ਨਾਂਵ ਜਾਂ ਪੜਨਾਂਵ ਨੂੰ ਸੰਬੋਧਨ ਕੀਤਾ ਜਾਵੇ, ਉਹ ਸੰਬੋਧਨ ਕਾਰਕ ਕਹਾਉਂਦਾ ਹੈ, ਜਿਵੇਂ:

ਓਏ ਮੁੰਡਿਆ, ਕੀ ਕਰ ਰਿਹਾ ਹੈਂ?

ਹੇ ਪਰਮਾਤਮਾ, ਤੇਰਾ ਹੀ ਭਰੋਸਾ ਹੈ।

Leave a Reply

This site uses Akismet to reduce spam. Learn how your comment data is processed.