ਸ਼ਿਵ ਕੁਮਾਰ ਬਟਾਲਵੀ ਕਵਿਤਾ–ਗ਼ਮਾਂ ਦੀ ਰਾਤ

ਗ਼ਮਾ ਦੀ ਰਾਤ ਲੰਮੀ ਏ

ਜਾਂ ਮੇਰੇ ਗੀਤ ਲੰਮੇ ਨੇ ।

ਨਾ ਭੈੜੀ ਰਾਤ ਮੁੱਕਦੀ ਏ,

ਨਾ ਮੇਰੇ ਗੀਤ ਮੁੱਕਦੇ ਨੇ ।

ਇਹ ਸਰ ਕਿੰਨੇ ਕੁ ਡੂੰਘੇ ਨੇ

ਕਿਸ ਨੇ ਹਾਥ ਨਾ ਪਾਈ,

ਨਾ ਬਰਸਾਤਾਂ ‘ਚ ਚੜ੍ਹਦੇ ਨੇ

ਤੇ ਨਾ ਔੜਾਂ ‘ਚ ਸੁੱਕਦੇ ਨੇ ।

ਮੇਰੇ ਹੱਡ ਹੀ ਅਵੱਲੇ ਨੇ

ਜੋ ਅੱਗ ਲਾਇਆਂ ਨਹੀਂ ਸੜਦੇ

ਨੇ ਸੜਦੇ ਹਉਕਿਆਂ ਦੇ ਨਾਲ

ਹਾਵਾਂ ਨਾਲ ਧੁਖਦੇ ਨੇ ।

ਇਹ ਫੱਟ ਹਨ ਇਸ਼ਕ ਦੇ

ਇਹਨਾਂ ਦੀ ਯਾਰੋ ਕੀ ਦਵਾ ਹੋਵੇ,

ਇਹ ਹੱਥ ਲਾਇਆਂ ਵੀ ਦੁਖਦੇ ਨੇ

ਮਲ੍ਹਮ ਲਾਇਆਂ ਵੀ ਦੁਖਦੇ ਨੇ ।

ਜੇ ਗੋਰੀ ਰਾਤ ਹੈ ਚੰਨ ਦੀ

ਤਾਂ ਕਾਲੀ ਰਾਤ ਹੈ ਕਿਸ ਦੀ ?

ਨਾ ਲੁਕਦੈ ਤਾਰਿਆਂ ਵਿਚ ਚੰਨ

ਨਾ ਤਾਰੇ ਚੰਨ ‘ਚ ਲੁਕਦੇ ਨੇ ।

Leave a Reply

This site uses Akismet to reduce spam. Learn how your comment data is processed.