ਸੱਟਾਂ ਖਾਣ ਦੀ,
ਫਿਰ ਉਠਣ ਦੀ
ਆਦਤ ਹੈ ਮੈਨੂੰ…
ਇਹ ਕਮਰੇ,ਇਹ ਸਲੀਬਾਂ,
ਰੋਕ ਸਕਦੀਆਂ ਹਨ
ਮੇਰੇ ਜਿਸਮ ਨੂੰ,
ਪਰ ਕੈਦ ਨਹੀਂ ਕਰ ਸਕਦੀਆਂ
ਮੇਰੀ ਸੋਚl
ਇਹ ਸੋਚ ਫੈਲੇਗੀ,
ਇਨਕਲਾਬ ਲਿਆਵੇਗੀ,
ਇਸ ਗੱਲ ਤੋਂ ਡਰ ਗਏ ਹਨ,
ਇਹ ਰਜਵਾੜੇl
ਕੈਦ ਕੀਤਾ ਹੈ ਮੈਨੂੰ,
ਪਰ ਇਹ ਕਮਰੇ, ਇਹ ਸਲੀਬਾਂ,
ਰੋਕ ਨਹੀਂ ਸਕਦੀਆਂ,
ਮੇਰੀ ਸੋਚ ਨੂੰ…

