ਬੁੱਲੇ ਸ਼ਾਹ ਦੀਆਂ ਕਾਫੀਆਂ–ਸਭ ਇਕੋ ਰੰਗ ਕਪਾਹੀ ਦਾ

ਸਭ ਇਕੋ ਰੰਗ ਕਪਾਹੀ ਦਾ । ਟੇਕ ।

ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ ।

ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀ ਦਾ ।

ਚੌਂਸੀ ਪੈਂਸੀ ਖੱਦਰ ਧੋਤਰ, ਮਲਮਲ ਖਾਸ਼ਾ ਇੱਕਾ ਸੂਤਰ ।

ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ ।

ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪਣੇ ਨਾਮ ਸਵੱਲੇ ।

ਸੱਭਾ ਹਿੱਕਾਂ ਚਾਂਦੀ  ਆਖੋ, ਕਣ-ਕਣ ਚੂੜਾ ਬਾਹੀਂ ਦਾ ।

ਭੇਡਾਂ ਬਕਰੀਆਂ ਚਾਰਨ ਵਾਲਾ, ਊਠ ਮੱਝੀਆਂ ਦਾ ਕਰੇ ਸੰਭਾਲਾ ।

ਰੂੜੀ ਉਤੇ ਗੱਦੋਂ ਚਾਰੇ, ਉਹ ਭੀ ਵਾਗੀ ਗਾਈਂ ਦਾ ।

ਬੁਲ੍ਹਾ ਸ਼ੌਹ ਦੀ ਜਾਤ ਕੀ ਪੁੱਛਨੈ, ਸ਼ਾਕਰ ਹੋ ਰਜਾਈ ਦਾ ।

ਜੇ ਤੂੰ ਲੋੜੇ ਬਾਗ ਬਹਾਰਾਂ, ਚਾਕਰ ਰਹੁ ਅਰਾਈਂ ਦਾ ।

Leave a Reply

This site uses Akismet to reduce spam. Learn how your comment data is processed.