ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰਾ ਨਾਮ ਧਿਆਈਦਾ

ਤੇਰਾ ਨਾਮ ਧਿਆਈਦਾ ।

ਸਾਈ ਤੇਰਾ ਨਾਮ ਧਿਆਈਦਾ ।

ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ

ਜਿਸ ਪਰ ਤੁਆਮ ਪਕਾਈਦਾ ।

ਰਲ ਫਕੀਰਾਂ ਮਜਲਿਸ ਕੀਤੀ

ਭੋਰਾ-ਭੋਰਾ ਖਾਈਦਾ ।

ਰੰਗੜ ਨਾਲੋਂ ਖੰਗਰ ਚੰਗਾ

ਜਿਸ ਪਰ ਪੈਰ ਘਸਾਈਦਾ ।

ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ

ਜੋ ਬੱਕਰਾ ਬਣੇ ਕਸਾਈ ਦਾ ।

ਤੇਰਾ ਨਾਮ ਧਿਆਈਦਾ

ਸਾਈਂ ਤੇਰਾ ਨਾਮ ਧਿਆਈਦਾ ।

Leave a Reply

This site uses Akismet to reduce spam. Learn how your comment data is processed.