ਬੁੱਲੇ ਸ਼ਾਹ ਦੀਆਂ ਕਾਫੀਆਂ–ਕੌਣ ਆਇਆ ਪਹਿਨ ਲਿਬਾਸ ਕੁੜੇ

 

ਕੌਣ ਆਇਆ ਪਹਿਨ ਲਿਬਾਸ ਕੁੜੇ ।

ਤੁਸੀਂ ਪੁੱਛੋ ਨਾਲ ਇਖਲਾਸ ਕੁੜੇ ।

 

ਹੱਥ ਖੂੰਡੀ ਮੋਢੇ ਕੰਬਲ ਕਾਲਾ ।

ਅੱਖੀਆਂ ਦੇ ਵਿੱਚ ਵਸੇ ਉਜਾਲਾ ।

ਚਾਕ ਨਹੀਂ ਕੋਈ ਹੈ ਮਤਵਾਲਾ ।

ਪੁੱਛੋ ਬਿਠਾ ਕੇ ਪਾਸ ਕੁੜੇ ।

 

ਚਾਕਰ ਚਾਕਾ ਨਾ ਇਸਨੂੰ ਆਖੋ ।

ਇਹ ਨਾ ਖਾਲੀ ਗੁੱਲੜੀ ਘਾਤੋਂ ।

ਵਿਛੜਿਆ ਹੋਇਆ ਪਹਿਲੀ ਰਾਤੋਂ ।

ਆਇਆ ਕਰਨ ਤਲਾਸ਼ ਕੁੜੇ ।

 

ਨਾ ਇਹ ਚਾਕਰ ਚਾਕ ਕਹੀਂ ਦਾ ।

ਨਾ ਇਸ ਜ਼ਰਾ ਸ਼ੌਕ ਮਹੀਂ ਦਾ ।

ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ ।

ਨਾ ਉਸ ਭੁੱਖ ਪਿਆਸ ਕੁੜੇ ।

 

ਬੁਲ੍ਹਾ ਸ਼ਹੁ ਲੁਕ ਬੈਠਾ ਓਹਲੇ ।

ਦੱਸੇ ਭੇਤ ਨਾ ਮੁਖ ਸੇ ਬੋਲੇ ।

ਬਾਬੁਲ ਵਰ ਖੇੜਿਆ ਤੋਂ ਟੋਹਲੇ ।

ਵਰ ਮਾਂਹਢਾ ਮਾਂਹਢੋ ਪਾਸ ਕੁੜੇ ।

ਕੌਣ ਆਇਆ ਪਹਿਨ ਲਿਬਾਸ ਕੁੜੇ ।

Leave a Reply

This site uses Akismet to reduce spam. Learn how your comment data is processed.