ਬੁੱਲੇ ਸ਼ਾਹ ਦੀਆਂ ਕਾਫੀਆਂ–ਕਦੀ ਮੋੜ ਮੁਹਾਰਾਂ ਢੋਲਿਆ

ਕਦੀ ਮੋੜ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ । ਟੇਕ ।

ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ ।

ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ ।

ਬੁਲ੍ਹਾ ਸ਼ਹੁ ਕਦੀ ਘਰ ਆਵ ਸੀ, ਮੇਰੀ ਬਲਦੀ ਭਾ ਬੁਝਾਵੀਸੀ ।

ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ ।

Leave a Reply

This site uses Akismet to reduce spam. Learn how your comment data is processed.