ਬੁੱਲੇ ਸ਼ਾਹ ਦੀਆਂ ਕਾਫੀਆਂ–ਆ ਮਿਲ ਯਾਰ ਸਾਰ ਲੈ ਮੇਰੀ

ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।

ਅੰਦਰ ਖ਼ਵਾਬ ਵਿਛੋੜਾ ਹੋਇਆ, ਖ਼ਬਰ ਨਾ ਪੈਂਦੀ ਤੇਰੀ ।

ਸੁੰਞੀਂ ਬਨ ਵਿਚ ਲੁੱਟੀ ਸਾਈਆਂ, ਚੋਰ ਸ਼ੰਗ ਨੇ ਘੇਰੀ ।

ਮੁੱਲਾਂ ਕਾਜੀ ਰਾਹ ਬਤਾਵਣ, ਦੇਣ ਧਰਮ ਦੇ ਫੇਰੇ ।

ਇਹ ਤਾਂ ਠੱਗ ਨੇ ਜੱਗ ਤੇ ਝੀਵਰ, ਲਾਵਣ ਜਾਲ ਚੁਫੇਰੇ ।

ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।

ਜਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।

ਨਦੀਉਂ ਪਾਰ ਮੁਲਕ ਸੱਜਨ ਦਾ, ਲੋਭ ਲਹਿਰ ਨੇ ਘੇਰੀ ।

ਸਤਿਗੁਰ ਬੇੜੀ ਫੜੀ ਖਲੋਤੇ, ਤੈਂ ਕਿਉਂ ਲਾਈ ਏ ਦੇਰੀ ।

ਬੁਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੁੰ ਦੇਹ ਦਲੇਰੀ ।

ਪ੍ਰੀਤਮ ਪਾਸ ਤੇ ਟੋਲਨਾ ਕਿਸ ਨੁੰ, ਭੁੱਲਿਓਂ  ਸਿਖਰ ਦੁਪਹਿਰੀ ।

ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।

Leave a Reply

This site uses Akismet to reduce spam. Learn how your comment data is processed.