ਚਰਚਾ ਚੱਲੇ

ਨੂੰਹ ਸਾੜਣਾ (Bride Burning) ਤੇ ਸੱਸ-ਸਹੁਰਾ ਜੇਲ ਵਿੱਚ ( In-laws behind bars)

ਇਹ ਅਜੋਕੇ ਯੁੱਗ (Modern age) ਦੇ ਸ਼ਬਦ (Words) ਹਨ ਕਿਉਂਕਿ ਵਿਆਹ(Ceremonial marriage) ਪੈਲੇਸ (Palace) ਵਿੱਚ ਹੁੰਦੇ ਹਨ । ਜੋੜੇ (Couple) ਨੂੰ ਜੋੜਨ ਦੀ ਕੋਈ ਭਾਵਨਾ (Emotion) ਨਹੀਂ ਹੁੰਦੀ । ਨਾ ਸੇਹਰਾ (Instructions from all relatives to Groom) ਨਾ ਸਿਕਸ਼ਾ (Instructions from all relatives to Bride)।

ਕਾਰਣ (Root cause) — (ਸ਼ਬਦ ਦੇ ਪਹਿਲੇ ਅੱਖਰ ਕ ਵਿੱਚ ਹੈ) ।

ਕਾਕਾ-ਕਾਕੀ (Groom-Bride) ਚਾਹੁੰਦੇ ਹਨ ਕਾਰ, ਕੁੱਤਾ ਤੇ ਕੋਠੀ ।

ਪੈਲੇਸ ਦੇ ਖਰਚੇ, ਢੋਲ-ਢਮੱਕਾ, ਡੀਜ਼ੇ-ਡਾਂਸ, ਸਟੇਜ਼-ਸੁੰਦਰੀ, ਐਲਬਮ-ਮੂਵੀ, ਦਾਜ-ਬਰੀ-ਦਹੇਜ, ਸੋਨਾ-ਚਾਂਦੀ, ਇਲੈਕਟ੍ਰਾਨਿਕ ਸਮਾਣ, ਮੋਬਾਈਲ ਫੋਨ ਤੇ ਕੰਮਪਿਉਟਰ, ਪੇਟੀ-ਅਲਮਾਰੀ, ਫਰਨੀਚਰ ਤੇ ਹਨੀ ਮੂਣ ਦੇ ਖਰਚੇ ਛੱਡੋ ।

ਦੇਵੋ (Give) —-

ਕਾਕੇ ਨੂੰ ਕਾਕੀ (Bride to Groom)

ਕਾਕੀ ਨੂੰ ਕਾਕਾ (Groom to Bride)

ਤੇ

ਕਾਰ-ਕੁੱਤਾ (Car+Dog) ਕੋਠੀ। (Kothi)

ਬਾਕੀ ਤਾਂ ਇਹ ਸਭ ਇਕੱਠਾ ਕਰ ਹੀ ਲੈਣਗੇ ਮਾੱਲਾਂ (Big Bazar and Malls) ਵਿੱਚ ਤੇ ਕਰੈਡਿਟ ਕਾਰਡਾਂ (Bank Credit cards) ਨਾਲ ।

ਤੇ ਫਿਰ ਵੇਖੋ ਨਜ਼ਾਰੇ,  ਨਵਾਂ ਸੰਸਾਰ (New Generation ) ਵਸਦੈ (Thrives)।

ਬਚ ਜਾਣਗੇ (Balance)—-

ਨੂੰਹ-ਪੁੱਤ ਆਪਣੇ ਘਰ ਤੇ ਸੱਸ-ਸਹੁਰਾ ਆਪਣੇ ਘਰ । (Live and Let them live) .

ਸੰਸਾਰ ਵਸਦਾ ਰਹੇਗਾ ਤੇ ਚਰਚਾ ਹੁੰਦੀ ਰਹੇਗੀ।

Leave a Reply

This site uses Akismet to reduce spam. Learn how your comment data is processed.