ਬੁੱਲੇ ਸ਼ਾਹ ਦੀਆਂ ਕਾਫੀਆਂ–ਤੇਰੇ ਇਸ਼ਕ ਨਚਾਈਆਂ

ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ । ਟੇਕ । ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ । ਭਰ ਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ । ਝਬਦੇ ਬਹੁੜੀ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ । ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ । ਛੁਪ ਗਿਆ ਵੇ ਸੂਰਜ ਬਾਹਰ ਰਹਿ ਗਈ ਆ ਲਾਲੀ । ਵੇ ਮੈਂ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਸਭ ਇਕੋ ਰੰਗ ਕਪਾਹੀ ਦਾ

ਸਭ ਇਕੋ ਰੰਗ ਕਪਾਹੀ ਦਾ । ਟੇਕ । ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ । ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀ ਦਾ । ਚੌਂਸੀ ਪੈਂਸੀ ਖੱਦਰ ਧੋਤਰ, ਮਲਮਲ ਖਾਸ਼ਾ ਇੱਕਾ ਸੂਤਰ । ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ । ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪਣੇ ਨਾਮ ਸਵੱਲੇ । ਸੱਭਾ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ ।ਟੇਕ। ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ । ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵਲ ਜਾਸੋ ਨੱਸ ਕਰ ਜੀ । ਤੁਸੀਂ ਮੋਇਆਂ ਮਾਰ ਨੂੰ ਨਾ ਮੁੱਕਦੇ ਸੀ, ਖਿੱਦੋ ਵਾਂਗ ਖੂੰਡੀ ਕੁੱਟਦੇ ਸੀ । […]

ਬੁੱਲੇ ਸ਼ਾਹ ਦੀਆਂ ਕਾਫੀਆਂ–ਮਾਟੀ ਕੁਦਮ ਕਰੇਂਦੀ ਯਾਰ

ਮਾਟੀ ਕੁਦਮ ਕਰੇਂਦੀ ਯਾਰ । ਮਾਟੀ ਜੋੜਾ ਮਾਟੀ ਘੋੜਾ ਮਾਟੀ ਦਾ ਅਸਵਾਰ । ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ । ਮਾਟੀ ਕੁਦਮ ਕਰੇਂਦੀ…… ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦਾ ਹਥਿਆਰ । ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ । ਮਾਟੀ ਕੁਦਮ ਕਰੇਂਦੀ…… ਮਾਟੀ ਬਾਗ ਬਗੀਚਾ ਮਾਟੀ ਮਾਟੀ ਦੀ ਗੁਲਜਾਰ । ਮਾਟੀ ਮਾਟੀ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ

ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ । ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ ਸਾਵੀ ਦੇ ਕੇ ਲਵੋ ਸਵਾਈ । ਡਿਉੱਢੀਆਂ ਤੇ ਬਾਜੀ ਲਾਈ । ਇਹ ਮੁਸਲਮਾਨੀ ਕਿੱਥੇ ਪਾਈ । ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ । ਜਿੱਥੇ ਨਾ ਜਾਣਾ ਤੂੰ ਓਥੇ ਜਾਈ । ਹੱਕ ਬੇਗਾਨਾ ਮੁੱਕਰ ਜਾਂਦੇ । ਕੂੜ ਕਿਤਾਬਾਂ ਸਿਰ ਤੇ ਗਏਂ । […]

ਬੁੱਲੇ ਸ਼ਾਹ ਦੀਆਂ ਕਾਫੀਆਂ–ਨੀ ਮੈਂ ਕਮਲੀ ਆਂ

ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ। ਨੀ ਮੈਂ ਕਮਲੀ ਆਂ। ਮੈਂ ਤੇ ਮੰਗ ਰਾਂਝੇ ਦੀ ਹੋਈ ਮੇਰਾ ਬਾਬੁਲ ਕਰਦਾ ਧੱਕਾ। ਨੀ ਮੈਂ ਕਮਲੀ ਆਂ। ਵਿੱਚੇ ਹਾਜੀ ਵਿੱਚੇ ਗਾਜੀ ਵਿੱਚੇ ਚੋਰ ਉਚੱਕਾ। ਨੀ ਮੈਂ ਕਮਲੀ ਆਂ। ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰੇ ਘਰ ਵਿੱਚ ਨੌ ਸ਼ਹੁ ਮੱਕਾ ਨੀ ਮੈਂ ਕਮਲੀ ਆਂ। ਹਾਜੀ ਲੋਕ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਆਓ ਸਈਓ ਰਲ ਦਿਓ ਨੀ ਵਧਾਈ

ਆਓ ਸਈਓ ਰਲ ਦਿਓ ਨੀ ਵਧਾਈ। ਮੈਂ ਬਰ ਪਾਇਆ ਰਾਂਝਾ ਮਾਹੀ  ।ਟੇਕ। ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ। ਹੱਥ ਖੁੱਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ। ਆਓ ਸਈਓ ਰਲ ਦਿਓ ਨੀ ਵਧਾਈ, ਮੁਕਟ ਗਊਆਂ ਦੇ ਵਿਚ ਰੁਲਦਾ, ਜੰਗਲ ਜੂਹਾਂ ਦੇ ਵਿਚ ਰੁਲਦਾ। ਹੈ ਕੋਈ ਅੱਲਾ ਦੇ ਵੱਲ ਭੁਲਦਾ, ਅਸਲ ਹਕੀਕਤ ਖ਼ਬਰ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਆ ਮਿਲ ਯਾਰ ਸਾਰ ਲੈ ਮੇਰੀ

ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ । ਅੰਦਰ ਖ਼ਵਾਬ ਵਿਛੋੜਾ ਹੋਇਆ, ਖ਼ਬਰ ਨਾ ਪੈਂਦੀ ਤੇਰੀ । ਸੁੰਞੀਂ ਬਨ ਵਿਚ ਲੁੱਟੀ ਸਾਈਆਂ, ਚੋਰ ਸ਼ੰਗ ਨੇ ਘੇਰੀ । ਮੁੱਲਾਂ ਕਾਜੀ ਰਾਹ ਬਤਾਵਣ, ਦੇਣ ਧਰਮ ਦੇ ਫੇਰੇ । ਇਹ ਤਾਂ ਠੱਗ ਨੇ ਜੱਗ ਤੇ ਝੀਵਰ, ਲਾਵਣ ਜਾਲ ਚੁਫੇਰੇ । ਕਰਮ ਸ਼ਰ੍ਹਾ ਦੇ ਧਰਮ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਆਪਣੇ ਸੰਗ ਰਲਾਈਂ ਪਿਆਰੇ

ਆਪਣੇ ਸੰਗ ਰਲਾਈ ਪਿਆਰੇ, ਆਪਣੇ ਸੰਗ ਰਲਾਈ । ਪਹਿਲੋਂ ਨੇਹੁੰ ਲਗਾਇਆ ਸੀ ਤੈਂ, ਆਪੇ ਚਾਈਂ ਚਾਈਂ । ਮੈਂ ਪਾਇਆ ਏ ਕਿ ਤੁੱਧ ਲਾਇਆ, ਆਪਣੀ ਓੜ ਨਿਭਾਈ । ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ । ਭੌਂਕਣ ਚੀਤੇ ਤੇ ਚੀਤਮਚਿੱਤੇ, ਭੌਂਕਣ ਕਰਨ ਅਦਾਈ । ਪਾਰ ਤੇਰੇ ਜਗਤਾਰ ਚੜ੍ਹਿਆ, ਕੰਢੇ ਲੱਖ ਬਲਾਈ । ਹੌਲ ਦਿਲੀ ਦਾ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਅਬ ਕਿਉਂ ਸਾਜਨ ਚਿਰ ਲਾਇਓ ਰੇ

ਅਬ ਕਿਉਂ ਸਾਜਨ ਚਿਰ ਲਾਇਓ ਰੇ।ਟੇਕ। ਐਸੀ ਮਨ ਮੇਂ ਆਈ ਕਾ, ਦੁੱਖ ਸੁੱਖ ਸਭ ਵੰਜਾਇਓ ਰੇ। ਹਾਰ ਸਿੰਗਾਰ ਕੋ ਆਗ ਲਗਾਊਂ, ਘਟ ਪਰ ਢਾਂਡ ਮਚਾਇਓ ਰੇ। ਸੁਣ ਕੇ ਗਿਆਨ ਕੀ ਐਸੀ ਬਾਤਾਂ, ਨਾਮ ਨਿਸ਼ਾਨ ਸਭੀ ਅਣਘਾਤਾਂ। ਕੋਇਲ ਵਾਂਗੂੰ ਕੂਕਾਂ ਆਤਾਂ, ਤੈਂ ਅਜੇ ਵੀ ਤਰਸ ਨਾ ਆਇਓ ਰੇ। ਮੁੱਲਾਂ ਇਸ਼ਕ ਨੇ ਬਾਂਗ ਦਿਵਾਈ, ਉਠ ਦੌੜਨ ਗੱਲ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਆਪਣਾ ਦੱਸ ਟਿਕਾਣਾ

ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ । ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ । ਜੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁਟ ਖਾਣਾ । ਕਰ ਲੈ ਚਾਵੜ ਚਾਰ ਦਿਹਾੜੇ, ਓੜਕ ਤੂੰ ਉਠ ਜਾਣਾ । ਸ਼ਹਿਰ-ਖ਼ਮੋਸ਼ਾਂ ਦੇ ਚੱਲ ਵੱਸੀਏ, ਜਿਥੇ ਮੁਲਕ ਸਮਾਣਾ । ਭਰ ਭਰ ਪੂਰ ਲੰਘਾਵੇ ਡਾਢਾ, ਮਲਕ-ਉਲ-ਮੌਤ ਮੁਹਾਣਾ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਆ ਸੱਜਨ ਗਲ ਲੱਗ ਅਸਾਡੇ

ਆ ਸੱਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ । ਟੇਕ। ਸੁੱਤਿਆਂ ਬੈਠਿਆਂ ਕੁਝ ਨਾ ਡਿੱਠਾ, ਜਾਗਦਿਆਂ ਸ਼ਹੁ ਪਾਇਓ ਈ । ਕੁੰਮ-ਬਿ-ਇਜ਼ਨੀ ਸ਼ਮਸ ਬੋਲੇ, ਉਲਟਾ ਕਰ ਲਟਾਕਾਇਓ ਈ । ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ । ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ । ਮੱਝੀਆਂ ਆਈਆਂ ਮਾਹੀ ਨਾ ਆਇਆ, […]

ਬੁੱਲੇ ਸ਼ਾਹ ਦੀਆਂ ਕਾਫੀਆਂ–ਉਲਟੇ ਹੋਰ ਜ਼ਮਾਨੇ ਆਏ

ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ ।ਟੇਕ। ਕਾਂ ਲਗੜਾਂ ਨਫ ਮਾਰਨ ਲੱਗੇ, ਚਿੜੀਆਂ ਜੁੱਰ ਢਾਏ। ਘੋੜੇ ਚੁਗਣ ਅਰੂੜੀਆਂ ਤੇ, ਗੱਦੋਂ ਖਵੇਦ ਪਵਾਏ। ਆਪਣਿਆਂ ਵਿਚ ਉਲਫਤ ਨਾਹੀਂ. ਕਿਆ ਚਾਚੇ ਕਿਆ ਤਾਏ। ਪਿਉ ਪੁੱਤਰਾਂ ਇਤ਼ਫਾਕ ਨਾ ਲਾਈ, ਧੀਆਂ ਨਾਲ ਨਾ ਮਾਏ। ਸੱਚਿਆਂ ਨਫ਼ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ। ਅਗਲੇ ਹੋ ਕੰਗਾਲ ਬੈਠੇ. […]

ਬੁੱਲੇ ਸ਼ਾਹ ਦੀਆਂ ਕਾਫੀਆਂ–ਅੱਖਾਂ ਵਿਚ ਦਿਲ ਜਾਨੀ ਪਿਆਰਿਆ

ਅੱਖਾਂ ਵਿਚ ਦਿਲ ਜਾਨੀ ਪਿਆਰਿਆ, ਕੇਹਾ ਚੇਟਕ ਲਾਇਆ ਈ ।ਟੇਕ। ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ, ਸਾਥੋਂ ਆਪ ਛੁਪਾਇਆ ਈ। ਮੱਝੀ ਆਈਆਂ ਰਾਂਝਾ ਨਾ ਆਇਆ, ਬਿਰਹੋਂ ਫੂਕ ਡੁਲ੍ਹਾਇਆ ਈ। ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਣਾ ਏਂ, ਸਾਥੋਂ ਆਪ ਛੁਪਾਇਆ ਈ । ਵਿਚ ਮਿਸਰ ਦੇ ਵਾਂਗ ਜੁਲੈਖਾ, ਘੁੰਘਟ  ਖੋਲ੍ਹ ਰੁਲਾਇਆ ਈ । ਸ਼ੌਹ ਬੁਲ੍ਹੇ ਦੇ ਸਿਰ […]

ਬੁੱਲੇ ਸ਼ਾਹ ਦੀਆਂ ਕਾਫੀਆਂ–ਉੱਠ ਜਾਗ ਘੁਰਾੜੇ ਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ। ਤੇਰਾ ਸਾਹਾ ਨੇੜੇ ਆਇਆ ਏ, ਕੁਝ ਚੋਲੀ ਦਾਜ ਰੰਗਾਇਆ ਏ, ਕਿਉਂ ਆਪਣਾ ਆਪ ਵੰਜਾਇਆ ਏ, ਐ ਗਾਫ਼ਲ ਤੈਨੂੰ ਸਾਰ ਨਹੀਂ। ਤੂੰ ਸੁੱਤਿਆ ਉਮਰ ਵੰਜਾਈ ਏ, […]

ਬੁੱਲੇ ਸ਼ਾਹ ਦੀਆਂ ਕਾਫੀਆਂ–ਇਸ਼ਕ ਦੀ ਨਵੀਉਂ ਨਵੀਂ ਬਹਾਰ

ਇਸ਼ਕ ਦੀ ਨਵੀਉਂ ਨਵੀਂ ਬਹਾਰ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਂਲੋਂ ਜੀਉੜਾ ਡਰਿਆ। ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜਾਰ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ। ਅੰਦਰ ਬਾਹਰ ਹੋਈ ਸਫਾਈ, ਜਿੱਤ ਵਲ ਵੇਖਾ ਯਾਰੋ ਯਾਰ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ। ਰਾਂਝਾ ਯਾਰ […]

ਮੈਨੂੰ ਦੱਸ ਦਿਓ

Punjabi Poem ਮੈਨੂੰ ਦੱਸ ਦਿਓ, ਜੇ ਤੁਹਾਨੂੰ ਕਿਤੇ ਪਤਾ ਲੱਗੇ। ਮੈਂ ਤਾਂ ਥੱਕ ਚੁੱਕਾ ਹਾਂ, ਸਾਰੀ ਦੁਨੀਆ ਦੀ ਖ਼ਾਕ ਛਾਣ ਕੇ ਪਰ ਜਵਾਬ ਨਹੀਂ ਮਿਲਿਆ। ”ਪਤਾ ਲੱਭ ਰਿਹਾ ਸਾਂ ਮੈਂ, ਆਪਣੀ ਭਾਰਤ ਮਾਂ ਦੇ ਘਰ ਦਾ।” ਪਰ ਤੁਸੀਂ ਮੇਰੇ ਵਾਂਗ ਨਹੀਂ, ਮੈਨੂੰ ਵਿਸ਼ਵਾਸ ਹੈ, ਤੁਸੀਂ ਲੱਭ ਲਓਗੇ। ਇਸ ਰਾਜਾਂ ਵਿੱਚ ਵੰਡੇ ਦੇਸ਼ ਦਾ ਪਤਾ, ਤੁਸੀਂ […]

ਕਿੰਨਾ ਚੰਗਾ ਹੁੰਦਾ

Punjabi Poem ਕਿੰਨਾ ਚੰਗਾ ਹੁੰਦਾ ਜੇ ਤੂੰ ਸਮਝਦੀ, ਜੋ ਮੈਂ ਵੇਖ ਸਕਦਾ ਹਾਂl ਤੇਰੇ ਕਾਲੇ ਵਾਲਾਂ ਵਿਚ ਕੈਦ, ਉਹ ਰਾਤ ਦਾ ਹਨੇਰਾ ‘ਤੇ ਚੰਨ ਵਾਂਗ ਚਮਕਦਾ ਤੇਰਾ ਚਹਿਰਾl ਮੈਂ ਵੇਖ ਸਕਦਾ ਹਾਂ, ਪਰ ਕਿੰਨਾ ਚੰਗਾ ਹੁੰਦਾ ਜੇ ਤੂੰ… ਉਹਨਾਂ ਨਸ਼ੀਲੀਆਂ ਅੱਖਾਂ ਵਿਚ ਡੁੱਬਦਿਆਂ, ਮੈਂ ਮਹਿਸੂਸ ਕਰ ਸਕਦਾ ਹਾਂ, ਇੱਕ ਅਜੀਬ ਜਿਹੀ ਖ਼ੁਸ਼ੀ, ਇੱਕ ਅਲੱਗ ਜਿਹਾ […]

ਮੈਂ ਲਿਖਣਾ ਚਾਹੁੰਦਾ ਸਾਂ

Punjabi Poem ਮੈਂ ਲਿਖਣਾ ਚਾਹੁੰਦਾ ਸਾਂ ਇੱਕ ਅਜਿਹੀ ਕਵਿਤਾ, ਜਿਸ ਵਿੱਚ ਚਾਨਣੀ ਰਾਤ ਦੀ ਠੰਡਕ ਦਾ ਜ਼ਿਕਰ ਹੋਵੇ, ਜਿਸ ਵਿੱਚ ਤਾਰਿਆਂ ਦਾ ਜ਼ਿਕਰ ਹੋਵੇ। ਉੱਡਦਿਆਂ ਪੰਛੀਆਂ ਵਾਂਗ ਇਸਦੀ ਸ਼ੁਰੂਆਤ ਹੋਣੀ ਸੀ ’ਤੇ ਲਹਿੰਦੇ ਸੂਰਜ ਜਿੰਨਾ ਸੁੰਦਰ ਅੰਤ। ਉਸ ਵਿੱਚ ਮੇਰੇ ਪਿਆਰ ਦੇ ਸਾਹਮਣੇ ਤਾਜ ਦੀ ਸ਼ਾਨ ਵੀ ਘੱਟ ਹੋਣੀ ਸੀ। ਉਸ ਵਿੱਚ ਮੈਂ ਤੈਨੂੰ ਸੁੰਦਰਾਂ […]

ਮੇਰਾ ਪਿਆਰ

Punjabi Poem ਉਹ ਹਮੇਸ਼ਾ ਕਹਿੰਦੀ ਸੀ ਮੇਰਾ ਪਿਆਰ ਸੱਚਾ ਹੈ। ਪਰ ਮੈਂ ਕਦੀ ਨਹੀਂ ਮੰਨਿਆ। ਮੈਨੂੰ ਤਾਂ ਸਦਾ ਮੈਂ ਝੂਠਾ ਹੀ ਲੱਗਾ ਸਾਂ।   ਕਿੰਨੀਆਂ ਰਾਤਾਂ ਚੰਨ ਵੱਲ ਵੇਖਿਆ ਹੈ, ਪਰ ਮੈਨੂੰ ਤਾਂ ਕਦੀ ਉਸਦਾ ਚਹਿਰਾ ਨਹੀਂ ਦਿਸਿਆ।   ਕਿੰਨੀਆਂ ਮਹਿਫਿਲਾਂ ’ਚ ਸ਼ਰੀਕ ਹੋਇਆ, ਪਰ ਕਦੀ ਵੀ ਮੂੰਹੋਂ ਉਸਦਾ ਜ਼ਿਕਰ ਨਾ ਹੋਇਆ।   ਮੈਂ ਤਾਂ […]

ਮੁਆਫ਼ੀਨਾਮਾ

Punjabi Poem ਨਫਰਤ ਹੈ ਮੈਨੂੰ ਖ਼ੁਦ ਤੋਂ, ਨਫਰਤ ਹੈ ਮੈਨੂੰ ਇਸ ਸਮਾਜ ਤੋਂ, ਨਫਰਤ ਹੈ ਮੈਨੂੰ ਇਸ ਜਹਾਨ ਤੋਂ। ਇਸ ਨਫਰਤ ਦੀ ਅੱਗ ਵਿੱਚ ਬਲਦਿਆਂ ਮੈਂ ਕਈਆਂ ਦਾ ਦਿਲ ਦੁਖਾਇਆ ਹੋਵੇਗਾ ਅਤੇ ਕਈਆਂ ਤੋਂ ਮੂੰਹ ਲੁਕਾਇਆ ਹੋਵੇਗਾ। ਬਲਦਿਆਂ ਇਸ ਅੱਗ ਵਿੱਚ, ਬੜਾ ਸੌਖਾ ਹੁੰਦਾ ਹੈ ਸਭ ਕੁਝ ਛੱਡ ਦੇਣਾ। “ਕੋਈ ਨਹੀਂ ਸਮਝਦਾ ਮੈਨੂੰ।” ਇਹ ਆਖ […]

ਮਾਨਸਿਕਤਾ-(Mental State)

Punjabi Poem ਤੂੰ ਜਦ ਵੀ ਖ਼ੁਦ ਨੂੰ ਫ਼ੋਲੇਂਗੀ ਬੱਸ ਮੈਂ ਹੀ ਚੇਤੇ ਆਵਾਂਗਾ ਜਦ ਵੀ ਸ਼ੀਸ਼ਾ ਵੇਖੇਂਗੀ ਬੱਸ ਮੈਂ ਹੀ ਨਜ਼ਰੀਂ ਆਵਾਂਗਾ ਤੂੰ ਜਦ ਪਰਤ ਕੇ ਭਾਲੇਂਗੀ ਮੈਂ ਕਿਧਰੇ ਗੁੰਮ ਹੋ ਜਾਵਾਂਗਾ ਜਦ ਵੀ ਕਲਮ ਚੁੱਕੇਂਗੀ ਮੇਰਾ ਖੂਨ ਡੁੱਲ-ਡੁੱਲ ਜਾਵੇਗਾ ਤੂੰ ਮੁੜ ਮੇਰੇ ਕੋਲ ਆਵੇਂਗੀ ਮੈਨੂੰ ਮੋਇਆ ਵੇਖ ਘਬਰਾਵੇਂਗੀ ਤੂੰ ਇੱਕ ਗਲਤੀ ਪਛਤਾਵੇਂਗੀ ਮੈਂ ਸਭ […]

ਇੱਕ ਕੁੜੀ

Punjabi Poem ਵਾਹ! ਹੁਣੇ ਸਾਡੀ ਮੁਲਾਕਾਤ ਹੋਈ; ਲੱਗਾ ਜਿਵੇਂ ਜਨਮਾਂ ਦੀ ਸਾਂਝ ਹੋਵੇ, ਲੱਗਾ ਜਿਵੇਂ ਮੈਂ ਉਸਦਾ ਗ਼ੁਲਾਮ ਹੋਵਾਂ, ਅਜਿਹੀ ਬਣਤਰ ਮੈਂ ਕਦੀ ਨਹੀਂ ਵੇਖੀ। ਵਾਹ! ਉਸਦੇ ਤੇਜ ਨਾਲ ਮੈਂ ਅੱਖਾਂ ਮੀਟਣ ਤੇ ਮਜਬੂਰ। ਉਸਦੇ ਰੂਪ ਨੂੰ ਸਦੀਆਂ ਲਈ ਵੇਖ ਸਕਦਾ ਹਾਂ। ਉਸਦੀਆਂ ਜ਼ੁਲਫਾਂ ਦੀ ਛਾਂ ਵਿਚ ਮੌਤ ਦਾ ਵੀ ਖ਼ੌਫ ਨਹੀਂ। ਉਸਦੀ ਸੇਵਾ ਵਿੱਚ […]

ਹੁਸਨ ਦੇ ਨਾਂ

Punjabi Poem ਗੋਰੇ ਮੁਖੜੇ ‘ਤੇ ਮਾਸੂਮ ਚਹਿਰੇ ਅੰਦਰ, ਪਲਦਾ ਸੱਪ, ਮੈਂ ਵੇਖ ਨਾ ਸਕਿਆ। ਉਨ੍ਹਾਂ ਨਸ਼ੀਲੀਆਂ ਅੱਖਾਂ ‘ਚੋਂ ਡੁਲ-ਡੁਲ ਪੈਂਦੀ ਸ਼ਰਾਬ ਕਦ ਜ਼ਹਿਰ ਬਣੀ, ਮੈਂ ਵੇਖ ਨਾ ਸਕਿਆ। ਉਹ ਮਲੂਕ ਜਿਹੇ ਜਾਪਦੇ ਦਿਲ ਵਿੱਚ ਉਪਜੇ ਕਾਲੇ ਮਾਰੂ ਵਿਚਾਰ, ਮੈਂ ਵੇਖ ਨਾ ਸਕਿਆ। ਉਹ ਕੋਮਲ ਜਿਹੇ ਹੱਥਾਂ ਨੇ ਜਦ ਬੇਦਾਵਾ ਲਿਖਿਆ, ਮੈਂ ਵੇਖ ਨਾ ਸਕਿਆ। ਉਹ […]

ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ

Punjabi Poem ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ, ਫਿਰ ਲਵੀਂ ਸਾਨੂੰ ਭਰਮਾ ਤੇਰੇ ਪਿਆਰੇ ਝੂਠਾਂ ਨੇ ਹੈ ਦਿਲ ਮੇਰਾ ਮੋਹ ਲਿਆ। ਸੱਜਣ ਜੀ ਤੇਰੀਆਂ ਅੱਖੀਆਂ ਵਿੱਚ ਲਿਖਿਆ ਤੇਰੇ ਦਿਲ ਦਾ ਹਾਲ ਪਿਆ, ਝੂਠ ਤੇਰਾ ਇਹ ਕਹਿੰਦਾ ਮੁੱਖੜਾ ਬੜਾ ਪਿਆਰਾ ਲੱਗ ਰਿਹਾ। ਸੱਜਣ ਜੀ ਤੇਰੇ ਬੋਲਾਂ ਨੇ ਹੈ ਮੇਰਾ ਦਿਲ ਮੈਥੋਂ ਖੋਅ ਲਿਆ ਇਹ ਬੇਸੁੱਧ, […]