ਬੁੱਲੇ ਸ਼ਾਹ ਦੀਆਂ ਕਾਫੀਆਂ–ਮਾਟੀ ਕੁਦਮ ਕਰੇਂਦੀ ਯਾਰ

ਮਾਟੀ ਕੁਦਮ ਕਰੇਂਦੀ ਯਾਰ ।

ਮਾਟੀ ਜੋੜਾ ਮਾਟੀ ਘੋੜਾ

ਮਾਟੀ ਦਾ ਅਸਵਾਰ ।

ਮਾਟੀ ਮਾਟੀ ਨੂੰ ਦੌੜਾਏ

ਮਾਟੀ ਦਾ ਖੜਕਾਰ ।

ਮਾਟੀ ਕੁਦਮ ਕਰੇਂਦੀ……

ਮਾਟੀ ਮਾਟੀ ਨੂੰ ਮਾਰਨ ਲੱਗੀ

ਮਾਟੀ ਦਾ ਹਥਿਆਰ ।

ਜਿਸ ਮਾਟੀ ਪਰ ਬਹੁਤੀ ਮਾਟੀ

ਤਿਸ ਮਾਟੀ ਹੰਕਾਰ ।

ਮਾਟੀ ਕੁਦਮ ਕਰੇਂਦੀ……

ਮਾਟੀ ਬਾਗ ਬਗੀਚਾ ਮਾਟੀ

ਮਾਟੀ ਦੀ ਗੁਲਜਾਰ ।

ਮਾਟੀ ਮਾਟੀ ਨੂੰ ਵੇਖਣ ਆਈ

ਮਾਟੀ ਦੀ ਏ ਬਹਾਰ ।

ਮਾਟੀ ਕੁਦਮ ਕਰੇਂਦੀ……

ਹੱਸ ਖੇੜ ਮੁੜ ਮਾਟੀ ਹੋਈ

ਮਾਟੀ ਪਾਓ ਪਸਾਰ ।

ਬੁਲ੍ਹਾ ਇਹ ਬੁਝਾਰਤ ਬੁੱਝੇ

ਲਾਹਿ ਸਿਰੋਂ ਭੁਇ ਭਾਰ

ਮਾਟੀ ਕੁਦਮ ਕਰੇਂਦੀ ਯਾਰ ।

Leave a Reply

This site uses Akismet to reduce spam. Learn how your comment data is processed.