ਬੁੱਲੇ ਸ਼ਾਹ ਦੀਆਂ ਕਾਫੀਆਂ–ਆਪਣਾ ਦੱਸ ਟਿਕਾਣਾ

ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ ।

ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ ।

ਜੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁਟ ਖਾਣਾ ।

ਕਰ ਲੈ ਚਾਵੜ ਚਾਰ ਦਿਹਾੜੇ, ਓੜਕ ਤੂੰ ਉਠ ਜਾਣਾ ।

ਸ਼ਹਿਰ-ਖ਼ਮੋਸ਼ਾਂ ਦੇ ਚੱਲ ਵੱਸੀਏ, ਜਿਥੇ ਮੁਲਕ ਸਮਾਣਾ ।

ਭਰ ਭਰ ਪੂਰ ਲੰਘਾਵੇ ਡਾਢਾ, ਮਲਕ-ਉਲ-ਮੌਤ ਮੁਹਾਣਾ ।

ਇਨ੍ਹਾਂ ਸਭਨਾਂ ਥੀਂ ਏ, ਬੁਲ੍ਹਾ ਔਗੁਣਹਾਰ ਪੁਰਾਣਾ ।

ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ ।

Leave a Reply

This site uses Akismet to reduce spam. Learn how your comment data is processed.