ਬੁੱਲੇ ਸ਼ਾਹ ਦੀਆਂ ਕਾਫੀਆਂ–ਸੱਜਣਾਂ ਦੇ ਵਿਛੋੜੇ ਕੋਲੋਂ

ਸੱਜਣਾਂ ਦੇ ਵਿਛੋੜੇ ਕੋਲੋਂ, ਤਨ ਦਾ ਲਹੂ ਛਾਣੀਦਾ ।

ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ ।

ਦਰਦ ਵਿਗੁਤੀ ਪਈ ਦਰ ਤੇਰੇ, ਤੂੰ ਹੈਂ ਦਰਦ-ਰੰਝਾਣੀ ਦਾ ।

ਕੱਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਨਹੀਂ ਹੈ ਲਾਇਕ ਤੇਰੇ ।

ਹੋਰ ਤੌਫੀਕ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ ।

ਹੁਣ ਕਿਉਂ ਰੋਂਦੇ ਨੈਣ ਨਿਰਾਸੇ, ਆਪੇ ਓੜਕ ਫਾਹੀ ਫਾਸੇ ।

ਹੁਣ ਤਾਂ ਛੁੱਟਣ ਔਖਾ ਹੋਇਆ, ਚਾਰਾ ਨਹੀਂ ਨਿਮਾਣੀ ਦਾ ।

ਬੁੱਲ੍ਹਾ ਸ਼ੌਹ ਪਿਆ ਹੁਣ ਗੱਜੇ, ਇਸ਼ਕ ਦਮਾਮੇ ਸਿਰ ਤੇ ਵੱਜੇ ।

ਚਾਰ ਦਿਹਾੜੇ ਗੋਇਲ ਵਾਸਾ, ਓੜਕ ਕੂਚ ਬਖਾਣੀ ਦਾ ।

Leave a Reply

This site uses Akismet to reduce spam. Learn how your comment data is processed.