Village and professions in Punjabi

ਪਿੰਡ ਅਤੇ ਪੇਸ਼ੇ (Village and Profession)

ਪਿੰਡ ਇੱਕ ਅਜਿਹੀ ਇਕਾਈ (Unit) ਸੀ ਜਿਸ ਵਿੱਚ ਖੇਤੀ (Agriculture), ਪਸ਼ੂ ਪਾਲਨਾ (Dairy Farming) ਵਪਾਰ (Business), ਵਿੱਦਿਆ (Education), ਸਿਹਤ (Health), ਲੱਕੜ (Wooden), ਲੋਹਾ (Iron and Steel), ਕੱਪੜਾ (Cloth), ਚਮੜਾ (Leather), ਪਾਣੀ (Water and Hydraulics) ਅਤੇ ਸਰੀਰਕ ਸਜਾਵਟ (Dressing) ਤੇ ਹੋਰ ਨਿਕੇ ਮੋਟੇ ਸਫ਼ਾਈ (Cleanliness) ਆਦਿ ਦੇ ਕੰਮ ਸਰ ਜਾਂਦੇ ਸਨ ।

ਅਜਿਹੇ ਹੁਨਰਮੰਦ (Expert) ਲੋਕ ਆਪੋ ਆਪਣੀ ਕਲਾ (Engineering) ਦੇ ਧਾਰਨੀ ਹੁੰਦੇ ਸਨ । ਇਹ ਸਾਰੇ ਮਿਲਕੇ ਹੀ ਇੱਕ ਸੁੰਦਰ ਸਮਾਜ ਬਣਾ ਲੈਂਦੇ ਸਨ। ਇਹ ਸਾਰੇ ਪੇਸ਼ੇ ਅਗਲੀ ਪੀੜ੍ਹੀ (Next Generation) ਸਹਿਜ (Easily) ਵਿੱਚ ਹੀ ਸਿੱਖ (learn) ਜਾਂਦੀ ਸੀ । ਇਸ ਨੂੰ ਵਿਰਾਸਤੀ ਕੰਮ (Inherited Skills) ਵੀ ਆਖ ਦਿੰਦੇ ਹਨ ।

  1. ਵਿੱਦਿਆ ਅਤੇ ਸਿਹਤ – ਬ੍ਰਾਹ੍ਮਣ ਤੇ ਵੈਦ (Educationist and Expert in medicine)
  2. ਵਪਾਰ ਤੇ ਵਣਜ – ਬਾਣੀਆ (Businessman and Banker)
  3. ਖੇਤੀ ਤੇ ਪਸ਼ੂ ਪਾਲਨਾ – ਜੱਟ ਤੇ ਜ਼ਿਮੀਦਾਰ (Agriculturist and land owner)
  4. ਲੋਹੇ ਦਾ ਕੰਮ – ਲੁਹਾਰ (Mechanical Engineer)
  5. ਲੱਕੜ ਦਾ ਕੰਮ – ਤਰਖਾਣ (Wooden Engineer)
  6. ਕੱਪੜਾ – ਜੁਲਾਹਾ (Textile Engineer)
  7. ਚਮੜਾ – ਚਮਾਰ (Leather Engineer)
  8. ਮਿੱਟੀ – ਘੁਮਿਆਰ (Pottery and clay modeling)
  9. ਪਾਣੀ ਅਤੇ ਅੱਗ – ਝੀਰ (Hydraulic and Fire Engineer)
  10. ਸਰੀਰਕ ਸਜਾਵਟ – ਨਾਈ (Fashion Technology Engineer)
  11. ਸਫ਼ਾਈ – ਜਮਾਦਾਰ (Waste Management Technology)

ਲਾਭ ਹਾਨੀ ਲਈ ਕਹਾਵਤ ਵੀ ਆਖੀ ਜਾਂਦੀ ਹੈ-

ਉੱਤਮ ਖੇਤੀ ਮੱਧਮ ਵਪਾਰ ਨੀਚ ਨੌਕਰੀ ।

ਕੰਮ ਕਰਣ ਦੀਆਂ ਕਈ ਥਾਂਵਾ ਨੂੰ ਤਾਂ ਕਾਰਖਾਨਾ ਭੀ ਆਖਦੇ ਸਨ ਜਿਵੇਂ ਕਿਤੇ ਅੱਜ ਕੱਲ ਦੀ Shop-cum-Flat ਹੋਵੇ।ਅਮੀਰੀ ਗਰੀਬੀ ਭਾਵੇਂ ਅੱਜ ਕੱਲ ਵਾਂਗ ਹੀ ਸੀ ਪਰ ਲੋਕ ਰਹਿੰਦੇ ਬੜੇ ਸਹਿਜ, ਪਿਆਰ ਅਤੇ ਭਰੋਸੇ ਨਾਲ ਸੀ ।

Leave a Reply

This site uses Akismet to reduce spam. Learn how your comment data is processed.