ਪੰਜਾਬੀ ਵਿਆਕਰਨ ਵਿੱਚ ਲਗਾ ਮਾਤਰਾਵਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕ ਇਹ ਸ਼ਬਦਾਂ ਦੇ ਜੋੜ ਨੂੰ ਸਹੀ ਰੂਪ ਦਿੰਦੀਆਂ ਹਨ।
ਲਗਾ ਮਾਤਰਾ ਕੀ ਹੁੰਦੀ ਹੈ: ਉਹ ਸ੍ਵਰ ਚਿੰਨ੍ਹ ਜਿਸਦੀ ਵਰਤੋਂ ਅੱਖਰਾਂ ਨਾਲ ਹੁੰਦੀ ਹੈ ਉਸਨੂੰ ਲਗਾ ਮਾਤਰਾ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀਆਂ ਦਸ ਲਗਾ ਮਾਤਰਾਵਾਂ ਹਨ ਜਿਨ੍ਹਾਂ ਦਾ ਪ੍ਰਯੋਗ ਕਰਕੇ ਵੱਖ-ਵੱਖ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ।
ਇਨ੍ਹਾਂ ਦਸੇ ਲਗਾ ਮਾਤਰਾਵਾਂ ਦੀ ਉਤਪਤੀ ਤਿੰਨ ਸਵਰ ਅੱਖਰਾਂ-ੳ, ਅ, ੲ–ਤੋਂ ਹੋਈ ਹੈ। ਇਹ ਦਸੇ ਲਗਾ ਮਾਤਰਾਵਾਂ ਦੇ ਨਾਂ ਅਤੇ ਉਨ੍ਹਾਂ ਦੇ ਚਿੰਨ੍ਹ ਹੇਠਾਂ ਦਰਸਾਏ ਗਏ ਹਨ।
| ਸ੍ਵਰ ਮੁਹਾਰਨੀ | ਚਿੰਨ੍ਹ | ਲਗਾਂ |
| ਅ | ਕੋਈ ਚਿੰਨ੍ਹ ਨਹੀਂ | ਮੁਕਤਾ |
| ਆ | ਾ | ਕੰਨਾ |
| ਇ | ਿ | ਸਿਹਾਰੀ |
| ਈ | ੀ | ਬਿਹਾਰੀ |
| ਉ | ੁ | ਔਂਕੜ |
| ਊ | ੂ | ਦੂਲੈਂਕੜ |
| ਏ | ੇ | ਲਾਂਵ |
| ਐ | ੈ | ਦੁਲਾਵਾਂ |
| ਓ | ੋ | ਹੋੜਾ |
| ਔ | ੌ | ਕਨੌੜਾ |