ਰੁੱਖ  ਤੇ  ਮਨੁੱਖ

ਇੱਹ ਵਾਤਾਵਰਣ (Environment) ਨੂੰ ਸ਼ਾਤੀ (Peace), ਸੁੰਦਰਤਾ (Beauty) ਤੇ ਤੰਦਰੁਸਤੀ (Healthy) ਬਖ਼ਸ਼ਦੇ ਹਨ।

ਹਵਾ ਵਿੱਚ ਕਾਰਬਨ-ਆਕਸੀਜ਼ਨ ਅਤੇ ਗਰਮੀ-ਸਰਦੀ ਦੇ ਸੰਤੁਲਨ ਨੂੰ ਬਣਾਕੇ ਰਖਦੇ ਹਨ।

ਇੱਹ ਰਿਸ਼ਤੇਦਾਰਾਂ ਵਾਂਗ ਗੱਲਾਂ ਕਰਦੇ ਹਨ, ਹੱਸਦੇ ਹਨ, ਰੋਂਦੇ ਹਨ, ਸੌਂਦੇ ਹਨ ਅਤੇ ਮਧੁਰ ਸੰਗੀਤ ਵੀ ਪੈਦਾ ਕਰਦੇ ਹਨ ਤੇ ਬੀਮਾਰ ਨੂੰ ਦਵਾਈਆਂ ਵੀ ਦਿੰਦੇ ਹਨ।

ਰੁੱਖ ਸ਼ੁਭਕਾਮਨਾਵਾਂ ਦਿੰਦੇ ਹਨ ਇਸੇ ਲਈ ਇੱਹ ਪੁਜਾ-ਅਰਚਨਾ ਦੇ ਮਾਲਕ ਭੀ ਹੁੰਦੇ ਹਨ।

ਰੁੱਖ ਦੇਵਤੇ (Divine), ਦਾਨਵ (Destroyer) ਤੇ ਸਾਧ (Saint) ਦੇ ਰੂਪ ਵਿੱਚ ਭੀ ਮਿਲਦੇ ਹਨ।

ਇਨ੍ਹਾਂ ਦੀਆਂ ਅਨੇਕ ਕਿਸਮਾ ਭੀ ਮਿਲਦੀਆਂ ਹਨ-

ਸਜਾਵਟੀ ਰੁੱਖ (Decorative Trees) —- ਕਣਕ ਚੰਪਾ, ਅਮਲਤਾਸ, ਕੇਸੀਆ, ਸੀਆਮੀਆ, ਸਨਪਤੀਆ ਗੁਲਾਬੀ, ਗੁਲਾਬੀ ਗੁਲਮੋਹਰ, ਜਾਵਾ ਦੀ ਰਾਣੀ, ਰੀਠਾ, ਬੋਤਲ ਬੁਰਸ਼, ਜਕਰੇਸੀਆ, ਟੇਬੁਲੇਰਿਸ, ਅਸ਼ੋਕ, ਕੁਸਮ, ਅਰਜੁਨ, ਨਿੰਮ, ਕੋਰੀਜ਼ੀਆ, ਸਪੀਸ਼ੀਓਸਾ, ਇਮਲੀ, ਮੈਕਸੀਕਨ ਸਿੰਬਲ, ਖਿੱੜੀ ਹੋਈ ਕਿੱਕਰ, ਝਾੜਫਨੂਸ, ਜਰੂਲ, ਮਹੂਆ, ਆਂਵਲਾ, ਸਫ਼ੈਦਾ, ਰਬੜ ਰੁੱਖ, ਸਿਲਵਰਓਕ ਆਦਿ ਹਨ।

ਪ੍ਰਦਰਸ਼ਨੀ ਰੁੱਖ (Demonstrative Trees)—- ਮੈਗਨੋਲੀਆ, ਆਕੋਕਾਈ, ਗ੍ਰੇਂਡੀਫਲੋਰਾ, ਐਰੋਕੇਰੀਆ, ਬੇਬੀਲੋਨੀਕਾ, ਸੇਲਿਕਸ, ਪਲੁਮੇਰੀਆ ਏਲਬਾ ਆਦਿ।

ਸੰਗਣੀ ਛਾਂ ਦਾਰ ਰੁੱਖ (Shady Umbrella Trees)—- ਜਾਮੁਨ, ਧਰੇਕ, ਨਿੱਮ, ਬੋਹੜ, ਪਿੱਪਲ, ਮੌਲਸਰੀ, ਪਿਲਕਨ, ਸ਼ਹਿਤੂਤ, ਸਾਗਵਾਨ, ਸਫ਼ੈਦਾ ਤੇ ਕਿੱਕਰ ਆਦਿ।

ਸ਼ਿਗਾਰ ਰੁੱਖ (Ornamental Trees)—-ਸਿਲਵਰ ਓਕ, ਚਕੋਦਰਾ, ਬਾਦਾਮ, ਚਿਨਾਰ, ਸਿੰਬਲ, ਅਮਲਤਾਸ, ਪਿਕਦੇਸੀਆ, ਕਚਨਾਰ, ਜੈਕਰੇਂਡਾ, ਕਿੰਨੂੰ, ਚੀਲ, ਬਾਂਸ ਤੇ ਚਿਨਾਰ ਆਦਿ।

ਲਗਾਓ ਰੁੱਖ ਤੇ ਭੋਗੋ ਸੁੱਖ।

Leave a Reply

This site uses Akismet to reduce spam. Learn how your comment data is processed.