ਬੁੱਲੇ ਸ਼ਾਹ ਦੀਆਂ ਕਾਫੀਆਂ–ਆਓ ਸਈਓ ਰਲ ਦਿਓ ਨੀ ਵਧਾਈ

ਆਓ ਸਈਓ ਰਲ ਦਿਓ ਨੀ ਵਧਾਈ।

ਮੈਂ ਬਰ ਪਾਇਆ ਰਾਂਝਾ ਮਾਹੀ  ।ਟੇਕ।

ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ,

ਰਾਂਝਾ ਸਾਡੇ ਵਿਹੜੇ ਵੜਿਆ।

ਹੱਥ ਖੁੱਡੀ ਮੋਢੇ ਕੰਬਲ ਧਰਿਆ,

ਚਾਕਾਂ ਵਾਲੀ ਸ਼ਕਲ ਬਣਾਈ।

ਆਓ ਸਈਓ ਰਲ ਦਿਓ ਨੀ ਵਧਾਈ,

ਮੁਕਟ ਗਊਆਂ ਦੇ ਵਿਚ ਰੁਲਦਾ,

ਜੰਗਲ ਜੂਹਾਂ ਦੇ ਵਿਚ ਰੁਲਦਾ।

ਹੈ ਕੋਈ ਅੱਲਾ ਦੇ ਵੱਲ ਭੁਲਦਾ,

ਅਸਲ ਹਕੀਕਤ ਖ਼ਬਰ ਨਾ ਕਾਈ।

ਆਓ ਸਈਓ ਰਲ ਦਿਓ ਨੀ ਵਧਾਈ।

ਬੁਲ੍ਹੇ ਸ਼ਾਹ ਇਕ ਸੌਦਾ ਕੀਤਾ,

ਪੀਤਾ ਜ਼ਹਿਰ ਪਿਆਲਾ ਪੀਤਾ।

ਨਾ ਕੁਝ ਲਾਹਾ ਟੋਟਾ ਲੀਤਾ,

ਦਰਦ ਦੁੱਖਾੰ ਦੀ ਗਠੜੀ ਚਾਈ।

ਆਓ ਸਈਓ ਰਲ ਦਿਓ ਨੀ ਵਧਾਈ।

Comments

comments

Leave a Reply