ਯੋਗਪੁਰਸ਼ ਤੇ ਤਿਆਗ ਦੀ ਮੂਰਤ

ਸਵੇਰ ਦਾ ਵੇਲਾ ਸੀ । ਮੰਮੀ ਨੇ ਭੋਜਨ ਦੀ ਥਾਲੀ ਲਗਾ ਦਿੱਤੀ ਤੇ ਪਾਣੀ ਦਾ ਗਿਲਾਸ ਭਰਕੇ ਪਿਤਾ ਜੀ ਨੂੰ ਭੋਜਨ ਕਰਣ ਲਈ ਬੈਠਕ ਵਿੱਚ ਪਕੜਾ ਦਿੱਤਾ ।

ਤੁਰੰਤ ਦਰਵਾਜ਼ੇ ਤੇ ਆਵਾਜ਼ ਆਈ, ਭੋਜਨ ਮਾਤਾ । ਪਿਤਾ ਜੀ ਨੇ ਤੂਰੰਤ ਥਾਲੀ ਦਾ ਭੋਜਨ ਮੰਗਣ ਵਾਲੇ ਨੂੰ ਦੇ ਦਿੱਤਾ । ਪਾਣੀ ਪੀ, ਹੱਥ ਧੋ ਮੱਥਾ ਟੇਕ ਕੇ ਖੇਤ ਨੂੰ ਜਾਣ ਲਗਿਆਂ ਪਿਤਾ ਜੀ ਨੂੰ ਮੰਮੀ ਨੇ ਕਿਹਾ ਰੋਟੀ ਤਾਂ ਬਣ ਰਹੀ ਹੀ ਹੈ, ਹੋਰ ਥਾਲੀ ਲਗਾ ਰਹੀ ਹਾਂ ।

ਤਾਂ ਪਿਤਾ ਜੀ ਕਹਿਣ ਲੱਗੇ ਕਿ ਘਰ ਵਿੱਚ ਬੇਸ਼ਕ ਆਟਾ ਤੇ ਕਣਕ ਬਹੁਤ ਹੈ, ਪਰ ਮੈਂ ਤਾਂ ਆਪਣਾ ਭੋਜਨ ਦਿੱਤਾ ਹੈ, ਇਸ ਸਮੇਂ ਦੇ ਭੋਜਨ ਦਾ ਹੋਰ ਅਧਿਕਾਰ ਨਹੀਂ। ਇਹ ਹੀ ਤਾਂ ਤਿਆਗ ਹੈ । ਅਜਿਹਾ ਪਿਤਾ ਜੀ ਨੇ ਆਪਣੇ ਜੀਵਨ ਵਿੱਚ ਧਾਰ ਰਖਿੱਆ ਸੀ। ਅਪਣਾਉਣ ਲਈ ਯਾਦਾਂ ਦੇ ਝਰੋਖੇ ਚੋਂ ।

ਕੀ ਅਸੀਂ ਵੀ ਅਜਿਹੀਆਂ ਯੋਗਿਕ ਕ੍ਰਿਆਵਾਂ ਅਪਣਾ ਸਕਦੇ ਹਾਂ, ਮਨ ਦੀ ਦ੍ਰਿੜਤਾ, ਸ਼ੁੱਧ ਬੁੱਧੀ, ਨਿਰੋਗ ਸ਼ਰੀਰ ਤੇ ਤਿਆਗ ਦੀ ਸਮਰਥਾ ਵੱਧਾਉਣ ਲਈ। ਸੋਚੀਏ ਤੇ ਕਰਕੇ ਵੇਖੀਏ ।

Comments

comments

Leave a Reply