ਬੁੱਲੇ ਸ਼ਾਹ ਦੀਆਂ ਕਾਫੀਆਂ–ਅੱਖਾਂ ਵਿਚ ਦਿਲ ਜਾਨੀ ਪਿਆਰਿਆ

ਅੱਖਾਂ ਵਿਚ ਦਿਲ ਜਾਨੀ ਪਿਆਰਿਆ,

ਕੇਹਾ ਚੇਟਕ ਲਾਇਆ ਈ ।ਟੇਕ।

ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ,

ਸਾਥੋਂ ਆਪ ਛੁਪਾਇਆ ਈ।

ਮੱਝੀ ਆਈਆਂ ਰਾਂਝਾ ਨਾ ਆਇਆ,

ਬਿਰਹੋਂ ਫੂਕ ਡੁਲ੍ਹਾਇਆ ਈ।

ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਣਾ ਏਂ, ਸਾਥੋਂ ਆਪ ਛੁਪਾਇਆ ਈ ।

ਵਿਚ ਮਿਸਰ ਦੇ ਵਾਂਗ ਜੁਲੈਖਾ,

ਘੁੰਘਟ  ਖੋਲ੍ਹ ਰੁਲਾਇਆ ਈ ।

ਸ਼ੌਹ ਬੁਲ੍ਹੇ ਦੇ ਸਿਰ ਪਰ ਬੁਰਕਾ

ਤੇਰੇ ਇਸ਼ਕ ਨਚਾਇਆ ਈ।

ਅੱਖਾਂ ਵਿਚ ਦਿਲ ਜਾਨੀ ਪਿਆਰਿਆ,

ਕੇਹਾ ਚੇਟਕ ਲਾਇਆ ਈ ।

Leave a Reply

This site uses Akismet to reduce spam. Learn how your comment data is processed.