ਚਰਚਾ ਚੱਲੇ (Discussion On)

ਮੌਣ ਵਰਤ, ਚੁਪ, ਸੰਧਯਾ-ਵੰਦਨ, ਸਮਾਇਕ ਆਦਿ (Observing Silence)- ਇਹ ਸਾਰੇ ਸ਼ਬਦ (ਕੁੱਝ ਭਿੰਨਤਾਵਾਂ ਛੱਡ ਕੇ) ਇੱਕ ਵਿਸ਼ੇਸ਼ ਗੁਣ ਦਾ ਗਿਆਨ ਕਰਾਉਂਦੀਆਂ ਹਨ ।  ਅਜੋਕੇ ਯੁੱਗ ਵਿੱਚ ਇਨ੍ਹਾਂ ਸ਼ਬਦਾਂ ਦੀ ਬਹੁਤ ਮਹਤੱਤਾ ਵੱਧ ਗਈ ਹੈ। ਕਿਉਂ ਜੋ ਰੁਝੇਵੇਂ ਵੀ ਵੱਧ ਗਏ ਹਨ । ਕੁੱਝ ਕੁ ਸਾਲ ਪਹਿਲਾਂ ਹੀ ਸੰਧਯਾ-ਵੰਦਨ ਦਿਨ ਚਰਿਆ ਦਾ ਇੱਕ ਅਨਿਖੜਵਾਂ ਕਰਮ ਸੀ ।

ਮਨੁੱਖ ਬੋਲਦਾ ਰੰਹਿਦਾ ਹੈ-

  • ਮੁੰਹ ਖੋਲਕੇ ਸ਼ਬਦ ਬਾਹਰ ਕੱਢਦਾ ਹੈ ।
  • ਹੋਂਠ ਬੰਦ ਰੱਖ ਕੇ ਅੰਦਰ ਹੀ ਅੰਦਰ ਗੱਲਾਂ ਕਰਦਾ ਰਹਿੰਦਾ ਹੈ ।
  • ਆਪਣੇ ਮਨ ਨਾਲ ਗੱਲਾਂ ਕਰਦਾ ਰਹਿੰਦਾ ਹੈ ।
  • ਆਪਣੇ ਦਿਮਾਗ ਨਾਲ ਗਲਾਂ ਕਰਦਾ ਰਹਿੰਦਾ ਹੈ ।

ਆਓ ਆਪਾਂ ਬਾਹਰਲੇ ਗਿਆਨ ਇੰਦਰੀਆਂ ਦੀਆਂ ਗੱਲਾਂ ਛੱਡ, ਭੇਂਟ ਕਰੀਏ ਆਪਣੇ-ਆਪ ਨਾਲ (Self Realisation)—

ਕਿਸੇ ਵੀ ਆਸਨ ਵਿੱਚ ਬੈਠ ਜਾਓ ।
ਅੱਖਾਂ ਬੰਦ ਕਰੋ, ਸੁਨਣਾ ਬੰਦ ਕਰੋ, ਜਾਪੇਗਾ ਕੇ ਵਾਰਤਾਲਾਪ ਚੱਲ ਰਹੀ ਹੈ ।
ਆਪਣੇ ਨਿੱਤ ਦੇ ਕੰਮ, ਮਿੱਤਰਾਂ, ਆਪਣੇ ਪਰਾਏ ਰਿਸ਼ਤੇਦਾਰ ਤੇ ਬਾਹਰਲੇ ਦ੍ਰਿਸ਼ ਤਿਆਗੋ ।
ਕੇਵਲ ਧਿਆਨ ਨੱਕ ਤੇ–ਸਵਾਸ ਆ ਰਿਹਾ ਹੈ, ਸਵਾਸ ਜਾ ਰਿਹਾ ਹੈ । ਆਰੰਭ ਵਿੱਚ ਪਹਿਲੀ ਉਂਗਲ ਨੱਕ ਤੇ ਰੱਖਕੇ ਅਭਿਆਸ ਕਰ ਸਕਦੇ ਹੋ ।

ਚੇਤਨ ਤੱਤਵ ਨੂੰ ਜਾਗਰਤ ਤੇ ਇਕਾਗਰ ਹੋਣ ਦਿਓ । ਚੇਤਨਾ ਨੂੰ ਜੱਜ ਬਨਣ ਦਿਓ । ਵੇਖੋ ਕੀ ਹੁੰਦਾ ਹੈ–

  • ਥੱਕੀਆਂ ਟੁੱਟੀਆਂ ਗਿਆਨ ਇੰਦਰੀਆਂ ਨੂੰ ਆਰਾਮ ਮਿਲੇਗਾ ।
  • ਮਨ, ਦਿਮਾਗ ਅਤੇ ਗਿਆਨ ਇੰਦਰੀਆਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਵੇਗਾ ।
  • ਚੇਤਨਾ ਜਾਗ੍ਰਿਤ ਹੋਣ ਨਾਲ ਤੁਹਾਡੀ ਸੋਚ ਪ੍ਰਕ੍ਰਿਤੀ ਦੇ ਅਨੁਕੂਲ ਤੇ ਹਿੱਤਕਾਰੀ ਹੋਵੇਗੀ ।
  • ਤੁਹਾਡੇ ਬੋਲਣ ਦੀ ਸ਼ਕਤੀ ਤੇ ਵਿਵੇਕ ਵਿੱਚ ਵਾਧਾ ਤੇ ਨਵਾਂ ਸੰਚਾਰ ਹੋਵੇਗਾ।
  • ਸਰੀਰਕ ਥਕਾਨ, ਮਾਨਸਕ ਤਨਾਓ ਦੂਰ ਹੋਵੇਗਾ ਤੇ ਸਮੱਸਿਆਵਾਂ ਦੇ ਹੱਲ ਭੀ ਉੱਤਮ ਹੋਣਗੇ।
  • ਸ਼ਾਂਤ ਭਾਵ ਨਾਲ ਸਮੱਸਿਆ ਦੇ ਦੋਵੇਂ ਪੱਖਾਂ ਨੂੰ ਸੁਣਕੇ ਹੱਲ ਜ਼ਰੂਰ ਨਿਕਲੇਗਾ ।

ਭੈ ਤੇ ਅਸ਼ਾਂਤੀ ਆਪ ਹੀ ਦੂਰ ਭੱਜਣਗੇ ।

It is also a scientific process of changing over from Day Light Reaction to Night Dark Reaction and Night Dark Reaction to Day Light Reaction. Physiological Changes during Day and Night are scientifically different and hence Changing Over is essential.

Try to follow and be happy.

Leave a Reply

This site uses Akismet to reduce spam. Learn how your comment data is processed.